ਪੰਜਾਬੀ ਸਾਹਿਤ ਸਭਾ: ਸਾਡੇ ਸਾਹਿਤਕਾਰ

Sunday, December 10, 2006

ਮੌਜੂਦਾ ਪ੍ਰਧਾਨ ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ: ਇੱਕ ਨਜ਼ਰ

ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ

--ਬਾਇਉ ਡਾਟਾ--

1. ਵਿੱਦਿਅਕ ਯੋਗਤਾ :- ਐਮ.ਏ. (ਪੰਜਾਬੀ), ਬੀ.ਟੀ., ਬੀ.ਏ. (ਪ੍ਰਸ਼ੀਅਨ)

.

2. ਜਨਮ ਮਿਤੀ :- 15-09-1928

.

3. ਟੈਲੀਫੋਨ ਨੰਬਰ :- 0175-2213194

.

4. ਸਾਹਿਤਕ ਦੇਣ :-

ਗਲਪ ਸਾਹਿਤ :-

1. ਪਿਆਰ ਨਿਸ਼ਾਨੀ (ਨਾਵਲ) (1946): ਅਛੂਤੇ ਪਿਆਰ ਦੀ ਦਾਸਤਾਨ

2. ਨਵ-ਜੀਵਨ (ਨਾਵਲ) (1947): ਉਤਸ਼ਾਹੀ ਤੇ ਉਮੰਗਾਂ ਭਰੇ ਦਿਲ ਦੀ ਕਹਾਣੀ

3. ਦਿਲ ਟੋਟੇ-ਟੋਟੇ (ਨਾਵਲ) (1949): ਦੇਸ਼ ਦੇ ਪ੍ਰਵਾਨਿਆਂ ਦਾ ਹਾਲ, ਆਜ਼ਾਦੀ ਦੇ ਸੁਪਨਿਆਂ ਦੀ ਕਹਾਣੀ।

4. ਇਕ ਸ਼ਾਮ ਦੀ ਗੱਲ (ਕਹਾਣੀ ਸੰਗ੍ਰਹਿ) (1959): ਆਦਰਸ਼ ਕਹਾਣੀਆਂ ਅਤੇ ਨਾਵਲੀ ਦਾ ਮੁੱਢ:‘ਦੀਵਾ ਸਹਿਜ ਬਲੇ’

ਸੰਪਾਦਨ :-

5. ਪਹੁ ਫੁੱਟੀ (1989): 12/47 (ਕਹਾਣੀਆਂ) ਸੰਪਾਦਨ

6. ਪਹੁ ਫੁਟਾਲਾ ਤੇ ਹੋਰ ਕਹਾਣੀਆਂ (1990): 12/54 (ਕਹਾਣੀਆਂ) ਸੰਪਾਦਨ

7. ਸੋਲ੍ਹਾਂ ਸ਼ਿੰਗਾਰ (1991): 16/64 (ਕਹਾਣੀਆਂ) ਸੰਪਾਦਨ

8. ਬਾਰਹਾ ਕੰਚਨ (1993): 18/72 (ਕਹਾਣੀਆਂ) ਸੰਪਾਦਨ

9. ਲਿਸ਼ਕਾਂ (1994): 12/93 (ਕਹਾਣੀਆਂ) ਸੰਪਾਦਨ

10. ਕਥਾ ਕਹਾਣੀਆਂ (1995): 18/118 (ਕਹਾਣੀਆਂ) ਸੰਪਾਦਨ

11. ਚੰਦਨ ਸੁਗੰਧ (1996): 16/127 (ਕਹਾਣੀਆਂ) ਸੰਪਾਦਨ

12. ਹੀਰੇ ਮੋਤੀ (2005): 17/115 (ਕਹਾਣੀਆਂ) ਸੰਪਾਦਨ

ਟੀਕਾ ਸਾਹਿਤ ਅਤੇ ਅਧਿਐਨ :-

13. ਗੁਰੂ ਨਾਨਕ ਬਾਣੀ(ਜਪੁ ਜੀ ਸਾਹਿਬ, ਆਸਾ ਦੀ ਵਾਰ ਦੀ ਸਟੀਕ ਅਤੇ ਸਾਹਿੱਤਕ ਅਧਿਐਨ)

14. ਗੁਰੂਬਾਣੀ(ਜਪੁ ਜੀ ਸਾਹਿਬ, ਅਨੰਦ ਸਾਹਿਬ ਅਤੇ ਗੂਜਰੀ ਦੀ ਵਾਰ ਮਹੱਲਾ 5 ਦਾ ਸਟੀਕ ਅਤੇ ਸਾਹਿਤਕ ਅਧਿਐਨ)

15. ਸਿੱਧ ਗੋਸ਼ਟਿ(ਗੁਰੂ ਨਾਨਕ ਦੇਵ ਜੀ ਦੀ ਬਾਣੀ ਸਿੱਧ ਗੋਸ਼ਟਿ ਦਾ ਸਟੀਕ ਅਤੇ ਸਾਹਿਤਕ ਅਧਿਐਨ)

16. ਪੰਜਾਬੀ ਕਵਿਤਾ (ਗੁਰਬਾਣੀ ਭਾਗ) (1978)ਬਾਬਾ ਫ਼ਰੀਦ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਆਈ ਬਾਣੀ; ਗੁਰੂ ਨਾਨਕ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚੋਣਵੀˆ ਬਾਣੀ ਦਾਸਟੀਕ ਅਤੇ ਅਧਿਐਨ।

ਇਤਿਹਾਸ ਤੇ ਸਿਧਾਂਤ :-

17. ਪੰਜਾਬੀ ਸਾਹਿਤ ਦਾ ਇਤਿਹਾਸ (1979)(800 ਈਸਵੀ ਤੋਂ ਸ਼ੁਰੂ ਕਰਕੇ ਆਧੁਨਿਕ ਕਾਲ :(ਛੱਪਣ ਤਕ)

18. ਸਾਹਿਤ ਸਰੂਪ ਤੇ ਸਮਾਲੋਚਨਾ (1979)(ਸਾਹਿਤ ਦੇ ਰੂਪ, ਸਿਧਾਂਤ ਤੇ ਸਮਾਲੋਚਨਾ ਬਾਰੇ ਇੱਕ ਨਾਯਾਬ ਪੁਸਤਕ)

ਜਨਰਲ :-

19. ਛੰਦ ਅਲੰਕਾਰ (1949)

20. ਪੰਜਾਬੀ ਅਖਾਣ (1950)

21. ਸੰਖੇਪ ਰਚਨਾ (1951)

ਗੱਦ ਸਾਹਿਤ :-

22. ਬਾਬਾ ਪ੍ਰੇਮ ਸਿੰਘ ਹੋਤੀ- ਜੀਵਨ ਅਤੇ ਰਚਨਾ!

23. ਸ੍ਵੈ-ਜੀਵਨੀ: ‘ਤੀਸਾ ਕਾ ਸੁੰਦਰ ਕਹਾਵੈ’ (2006) ਵਿੱਚ (ਛਪਣ ਅਧੀਨ) (23 ਪੁਸਤਕਾਂ)

.

5. ਗਿਆਨੀ ਤੇ ਐਮ.ਏ. ਪੰਜਾਬੀ ਕਲਾਸਾਂ ਪੜ੍ਹਾਉਣ ਦਾ ਤਜਰਬਾ :-

(ੳ) 1945 ਵਿੱਚ 17 ਸਾਲ ਦੀ ਉਮਰ ਵਿੱਚ ਗਿਆਨੀ ਪੜ੍ਹਾਉਣੀ ਸ਼ੁਰੂ ਕੀਤੀ ਤੇ 1994 ਤੱਕ ਪੜ੍ਹਾਉˆਦੇ ਰਹੇ। (ਕੁੱਲ ਤਜਰਬਾ 50 ਸਾਲ)

(ਅ) ਸਥਾਨਕ ਕਲਾਸਾਂ ਵਿੱਚ (ਗਿਆਨੀ ਦੇ) 10,000 (ਦਸ ਹਜ਼ਾਰ) ਤੋˆ ਵੀ ਵੱਧ ਵਿਦਿਆਰਥੀ ਪੜ੍ਹਾਏ।

(ੲ) ਇਸੇ ਤਰ੍ਹਾਂ ਗਿਆਨੀ ਅਤੇ ਐਮ.ਏ. ਪੰਜਾਬੀ ਦੀਆਂ ਕਲਾਸਾਂ ਵਿੱਚ 5500 ਵਿਦਿਆਰਥੀ ਡਾਕ ਦੀਆਂ ਕਲਾਸਾਂ ਵਿੱਚ ਪੜ੍ਹਾਏ।

(ਸ) ਇਨ੍ਹਾਂ ਪੜ੍ਹਾਏ ਵਿਦਿਆਰਥੀਆਂ ਵਿੱਚੋਂ :-

(1) 1966 ਵਿੱਚ ਮਨੋਰੰਜਨ ਦੱਤ ਨੇ 420 ਅੰਕ ਨਾਲ ਫਸਟ ਕਲਾਸ-ਫਸਟ ਪੁਜ਼ੀਸ਼ਨ ਲੈ ਕੇ ਰਿਕਾਰਡ ਕਾਇਮ ਕੀਤਾ। ਹੁਣ ਤੱਕ ਇਹ ਰਿਕਾਰਡ ਕਿਸੇ ਹੋਰ ਵਿਦਿਆਰਥੀ ਵੱਲੋˆ ਨਹੀˆ ਤੋੜਿਆ ਗਿਆ। ਯੂਨੀਵਰਸਿਟੀ ਦੇ ਨਿਯਮਾਂ ਦੇ ਅਨੁਸਾਰ ਉਸ ਨੂੰ ਸੋਨੇ ਦਾ ਮੈਡਲ ਮਿਲਿਆ।

(2) ਮਾਰਚ 1989 ਵਿੱਚ ਸੋਹਨ ਲਾਲ ਨੇ ਫ਼ਸਟ ਕਲਾਸ-ਫ਼ਸਟ ਪੁਜ਼ੀਸ਼ਨ ਲੈ ਕੇ ਯੂਨੀਵਰਸਿਟੀ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ।

(3) ਗਿਆਨੀ ਵਿੱਚ 20 ਫਸਟ ਤੇ ਸੈਕਿੰਡ ਪੁਜ਼ੀਸ਼ਨਾਂ ਅਤੇ ਬੁੱਧੀਮਾਨ ਵਿੱਚ 9 ਫਸਟ ਸੈਕਿੰਡ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ।

(4) ਕਾਰਸਪਾਂਡਸ ਕੋਰਸਿਜ਼ 1952 ਵਿੱਚ ਗਿਆਨੀ, ਵਿਦਵਾਨ ਆਦਿ ਲਈ, 1955 ਵਿੱਚ ਐਮ.ਏ. ਪੰਜਾਬੀ ਦੀ ਕਲਾਸ ਸ਼ੁਰੂ ਕੀਤੀ ਗਈ। ਹੁਣ ਤੱਕ ਐਮ.ਏ. ਭਾਗ ਪਹਿਲਾ ਵਿੱਚ 222, 220, 216, 212 ਅਤੇ ਭਾਗ ਦੂਜੇ ਵਿੱਚੋਂ 437 ਤੱਕ ਪਾਸ ਪ੍ਰਸੈਂਟੇਜ ਬੜੀ ਅੱਛੀ ਰਹਿੰਦੀ ਰਹੀ। ਜਿਵੇਂ 1970 ਵਿੱਚ 25 ਐਮ.ਏ. ਪੰਜਾਬੀ ਦੇ ਵਿਦਿਆਰਥੀ ਵਿੱਚੋਂ 24 ਚੰਗੇ ਨੰਬਰਾਂ ਤੇ ਪਾਸ ਹੋਏ। ਹੁਣ ਤੱਕ ਲਗਭਗ 1200 ਐਮ.ਏ. ਦੇ ਵਿਦਿਆਰਥੀ (ਸਥਾਨਕ ਤੇ ਡਾਕ ਰਾਹੀਂ) ਪਟਿਆਲਾ ਗਿਆਨੀ ਕਾਲਜ ਵਿੱਚ ਵਿੱਦਿਆ ਪ੍ਰਾਪਤ ਕਰ ਚੁੱਕੇ ਹਨ।ਕਈ ਵਿਦਿਆਰਥੀ ਇਸ ਕਾਲਜ ਰਾਹੀਂ ਪੜ੍ਹਾਈਆਂ ਜਾਂਦੀਆਂ ਕਲਾਸਾਂ ਜਿਵੇˆ ਗਿਆਨੀ, ਬੀ.ਏ. ਪਾਰਟ 1, 2 ਤੇ 3, ਐਮ.ਏ. ਪੰਜਾਬੀ ਭਾਗ 1 ਤੇ ਭਾਗ 2 ਵਿੱਚ ਲਗਾਤਾਰ ਇੱਕ ਕਲਾਸ ਪਾਸ ਕਰਨ ਮਗਰੋˆ ਦੂਜੀ ਕਲਾਸ ਵਿੱਚ ਪੜ੍ਹਦੇ ਰਹੇ ਤੇ ਪਾਸ ਹੁੰਦੇ ਰਹੇ। ਜੋ ਇਸ ਸਮੇਂ ਗਜ਼ਟਿਡ ਪੋਸਟਾਂ ਤੋਂ ਰਿਟਾਇਰ (ਜਿਵੇਂ ਸਤਵੰਤ ਕੌਰ ਕਾਲਕਾ) ਹੋ ਗਏ ਹਨ। ਇੱਕ ਵਿਦਿਆਰਥੀ ਨੇ ਗਿਆਨੀ ਪਾਸ ਕਰਕੇ ਤਰੱਕੀ ਕਰਦਾ ਹੋਇਆ ਸੁਪਰੀਮ ਕੋਰਟ ਦੇ ਜੱਜ ਦੀ ਪੱਦਵੀ ਤੱਕ ਜਾ ਪੁੱਜਾ ਹੈ ਤੇ ਹੁਣ ਰਿਟਾਇਰ ਹੋ ਚੁੱਕਾ ਹੈ ਅਤੇ ਹੋਰ ਵੀ ਵਿਦਿਆਰਥੀ ਕਈ ਵੱਡੀਆਂ-ਵੱਡੀਆਂ ਪੋਸਟਾਂ ਤੱਕ ਪਹੁੰਚੇ।

.

6. ਲੈਕਚਰ ਲੜੀਆਂ ਦਾ ਪ੍ਰਬੰਧ :-

ਵੱਖ-ਵੱਖ ਸਮਿਆਂ ਵਿੱਚ ਦਸ-ਦਸ ਦੀਆਂ ਲੈਕਚਰ ਲੜੀਆਂ (ਕੁੱਲ 50 ਲੈਕਚਰ) ਦਾ ਪ੍ਰਬੰਧ ਕਰਵਾਇਆ ਗਿਆ। ਜਿਨ੍ਹਾਂ ਵਿੱਚ ਬਾਬਾ ਪ੍ਰੇਮ ਸਿੰਘ ਹੋਤੀ, ਡਾ: ਜੀਤ ਸਿੰਘ ਸੀਤਲ, ਡਾ: ਗੰਡਾ ਸਿੰਘ, ਸ੍ਰ: ਨਾਨਕ ਸਿੰਘ ਨਾਵਲਿਸਟ, ਗਿਆਨੀ ਹੀਰਾ ਸਿੰਘ ਦਰਦ, ਸੰਤ ਇੰਦਰ ਸਿੰਘ ਚੱਕਰਵਤੀ, ਗਿਆਨੀ ਲਾਲ ਸਿੰਘ ਡਾਇਰੈਕਟਰ ਜਨਰਲ ਭਾਸ਼ਾਵਾਂ ਵਿਭਾਗ, ਸ੍ਰ: ਕਪੂਰ ਸਿੰਘ ਘੁੰਮਣ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਪ੍ਰਿੰ: ਸੰਤ ਸਿੰਘ ਸੇਖੋਂ, ਸ੍ਰੀ ਬਲਵੰਤ ਗਾਰਗੀ, ਸ੍ਰ: ਜਸਵੰਤ ਸਿੰਘ ਕੰਵਲ, ਡਾ: ਗੁਰਚਰਨ ਸਿੰਘ, ਪ੍ਰੋ: ਪਿਆਰਾ ਸਿੰਘ ਪਦਮ, ਪ੍ਰੋ: ਗੁਲਵੰਤ ਸਿੰਘ, ਪ੍ਰੋ: ਹਰਮਿੰਦਰ ਸਿੰਘ, ਗਿਆਨੀ ਸੇਵਾ ਸਿੰਘ ਮਾਨ, ਗਿਆਨੀ ਰਣਧੀਰ ਸਿੰਘ, ਪ੍ਰਿੰ: ਨਿਹਾਲ ਸਿੰਘ ਰਸ, ਪ੍ਰਿੰ: ਐਸ.ਐਸ. ਅਮੋਲ, ਪ੍ਰਿੰ: ਨਰਿੰਜਨ ਸਿੰਘ ਮੀਠਾ, ਸ: ਸਮਸ਼ੇਰ ਸਿੰਘ ਅਸ਼ੋਕ, ਪ੍ਰੋ: ਓ.ਪੀ. ਸ਼ਰਮਾ, ਪ੍ਰੋ: ਕ੍ਰਿਪਾਲ ਸਿੰਘ ਕਸੇਲ, ਪ੍ਰੋ: ਪਰਮਿੰਦਰ ਸਿੰਘ ਆਦਿ ਦੇ ਨਾਮ ਵਰਣਨਯੋਗ ਹਨ।

.

7. ਖੋਜ ਪੱਤਰ :-

1. ਭਾਸ਼ਾ ਵਿਭਾਗ ਪੰਜਾਬ ਵੱਲੋਂ ਲਿਖਵਾਇਆ ਖੋਜ ਪੱਤਰ ‘‘ਪਟਿਆਲਾ ਡਵੀਜਨ ਦੇ ਗਿਆਨੀ ਕਾਲਜਾਂ ਦਾ ਪੰਜਾਬੀ ਸਾਹਿਤ ਭਾਸ਼ਾ ਤੇ ਸਭਿਆਚਾਰ ਲਈ ਯੋਗਦਾਨ’’ ਉਦੋਂ ਦੇ ਵਾਈਸ ਚਾਂਸਲਰ ਡਾ: ਐਸ.ਐਸ. ਜੋਹਲ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਰੋਪੜ ਦੇ ਸਥਾਨ ਤੇ ਪੜ੍ਹਿਆ।

2. ‘‘ਅਧਿਆਤਮਿਕ ਵਾਰਾਂ ਦਾ ਸਾਹਿੱਤਕ ਮੁਲਾਂਕਣ’’ ਨਾਭੇ ਵਿੱਚ ਗਿਆਨੀ ਕਾਲਜ ਐਸੋਸੀਏਸ਼ਨ ਪੰਜਾਬ (ਰਜਿ:) ਦੇ ਸਮਾਰੋਹ ਦੇ ਮੌਕੇ ਤੇ ਪੜ੍ਹਿਆ।

3. ‘‘ਬਾਬਾ ਪ੍ਰੇਮ ਸਿੰਘ ਜੀ ਹੋਤੀ- ਦੇ ਜੀਵਨ ਤੇ ਰਚਨਾ’’ ਦੇ ਵਿਸ਼ੇ ਤੇ ਇੰਟਰਨੈਸ਼ਨਲ ਸਿੱਖ ਬੁੱਧੀਜੀਵੀ ਸੰਸਥਾ ਦੇ ਸਮਾਰੋਹ ਦੇ ਮੌਕੇ ਉੱਤੇ ਸੈਂਟਰਲ ਲਾਇਬ੍ਰੇਰੀ ਦੇ ਲੈਕਚਰ ਹਾਲ ਵਿੱਚ 6 ਨਵੰਬਰ, 1993 ਨੂੰ ਪੜ੍ਹਿਆ ਤੇ ਲੇਖਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੁਰਸਕਾਰਿਤ ਕੀਤਾ ਗਿਆ।

.

8. ਪੱਤਰਕਾਰੀ ਦਾ ਤਜਰਬਾ :-

(ੳ) 19 ਸਾਲ ਦੀ ਉਮਰ ਵਿੱਚ ਨਵੰਬਰ 1947 ਮਾਸਿਕ ਪੱਤਰ ‘‘ਪਹੁ ਫੁੱਟੀ’’ ਕੱਢਿਆ। ਨਵੰਬਰ ਤੇ ਦਸੰਬਰ ਦੇ ਪਰਚੇ ਕੱਢਣ ਤੋˆ ਬਾਅਦ 1 ਜਨਵਰੀ, 1948 ਤੋˆ ਬਾਅਦ ਵੀਕਲੀ ਕੱਢਣਾ ਸ਼ੁਰੂ ਕੀਤਾ ਅਤੇ 11 ਫਰਵਰੀ, 1985 ਤੱਕ ਵੀਕਲੀ ਰਿਹਾ। 12 ਫਰਵਰੀ, 1985 ਤੋਂ ਹੁਣ ਤੱਕ ਰੋਜ਼ਾਨਾ ਪਹੁ-ਫੁੱਟੀ ਚਲਦਾ ਰਿਹਾ ਹੈ। (59 ਸਾਲ)

(ਅ) ਸਰਬ ਭਾਰਤੀ ਪ੍ਰੈਸ ਕਮਿਸ਼ਨ ਕੋਲ ਪੰਜਾਬ ਦੇ ਵੀਕਲੀ ਅਖਬਾਰਾਂ ਵੱਲੋਂ ਚੰਡੀਗੜ੍ਹ ਯੂ.ਟੀ. ਗੈਸਟ ਹਾਊਸ ਵਿਚਕਾਰ ਨੁਮਾਇੰਦਗੀ ਕੀਤੀ। ਉਦੋਂ ਦੇ ਸਮਕਾਲੀ ਰੋਜ਼ਾਨਾ ਅਖਬਾਰਾਂ ਵੱਲੋਂ ਰੋਜ਼ਾਨਾ ਮਿਲਾਪ ਦੇ ਸ਼੍ਰੀ ਯਸ਼, ਰੋਜ਼ਾਨਾ ‘‘ਅਜੀਤ’’ ਦੇ ਸ: ਸਾਧੂ ਸਿੰਘ ਹਮਦਰਦ, ਰੋਜ਼ਾਨਾ ‘‘ਅਕਾਲੀ ਪੱਤ੍ਰਿਕਾ’’ ਦੇ ਗਿਆਨੀ ਸ਼ਾਦੀ ਸਿੰਘ ਆਦਿ ਪ੍ਰਤੀਨਿਧਤਾ ਕਰ ਰਹੇ ਸਨ।

.

9. ਸ਼੍ਰੋਮਣੀ ਪੱਤਰਕਾਰ ਦਾ ਸਨਮਾਨ :-

ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਤੋਂ 1981 ਦਾ ਸ਼੍ਰੋਮਣੀ ਪੱਤਰਕਾਰ ਦਾ ਸਨਮਾਨ ਪ੍ਰਾਪਤ ਹੋਇਆ। 28 ਜੁਲਾਈ, 1982 ਨੂੰ ਰਾਜਪਾਲ ਪੰਜਾਬ, ਡਾ: ਚੰਨਾ ਰੈਡੀ, ਨੇ ਪੰਜਾਬ ਸਰਕਾਰ ਵੱਲੋਂ ਇੱਕ ਮਾਣ ਪੱਤਰ, ਇੱਕ ਸ਼ਾਲ, ਇੱਕ ਸੋਨੇ ਦਾ ਮੈਡਲ ਤੇ 5100/- ਰੁਪੈ ਸਨਮਾਨ ਵਿੱਚ ਦਿੱਤਾ ਅਤੇ ਸਰਕਾਰ ਵੱਲੋਂ ਪੰਜਾਬ ਦੇ ਅੰਗਰੇਜ਼ੀ, ਹਿੰਦੀ, ਉਰਦੂ ਤੇ ਪੰਜਾਬੀ ਦੇ 10 ਅਖ਼ਬਾਰਾਂ ਵਿੱਚ 2-2 ਪੂਰੇ ਸਫ਼ੇ ਦਾ ਇੱਕ ਸ਼ਾਨਦਾਰ ਸਪਲੀਮੈਂਟ ਪ੍ਰਕਾਸ਼ਿਤ ਕੀਤਾ ਗਿਆ।

.

10. ਸਰਬ ਭਾਰਤੀ ਪਹੁ ਫੁੱਟੀ ਕਹਾਣੀ ਮੁਕਾਬਲਿਆਂ ਬਾਰੇ ਸੰਖੇਪ ਜਾਣਕਾਰੀ :-

ਮਿਤੀ 28 ਜੁਲਾਈ, 1982 ਨੂੰ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿੱਚ ਲੇਖਕ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੱਤਰਕਾਰ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ। ਲੇਖਕ ਨੇ ਪੁਰਸਕਾਰ ਦੀ ਰਾਸ਼ੀ 5100/- ਰੁਪੈ ਬੈਂਕ ਵਿੱਚ ਜਮਾਂ ਕਰਵਾ ਦਿੱਤੀ ਤੇ ‘ਸਰਬ ਭਾਰਤੀ ਪਹੁ ਫੁੱਟੀ ਕਹਾਣੀ ਮੁਕਾਬਲੇ’ ਸ਼ੁਰੂ ਕਰਵਾ ਦਿੱਤੇ। ਸਾਰੇ ਪੰਜਾਬੀ ਅਖਬਾਰਾਂ ਵਿੱਚ ਖ਼ਬਰਾਂ ਛਪਕਾ ਕੇ ਕਹਾਣੀਆਂ ਦੀ ਇੱਕ ਨਿਸ਼ਚਿਤ ਮਿਤੀ ਤੱਕ ਮੰਗ ਕੀਤੀ ਗਈ। 31 ਮਾਰਚ, 1983 ਤੱਕ 47 ਕਹਾਣੀਆਂ ਆਈਆਂ। ਤਿੰਨ ਜੱਜ ਸਾਹਿਬਾਨ ਵੱਲੋˆ ਜੱਜਮੈਂਟ ਕਰਵਾਈ ਗਈ ਪਰ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਕਰਕੇ ਛੇ ਸਾਲ ਉਡੀਕਣਾ ਪਿਆ। 1989 ਤੋਂ 2005 ਤੱਕ ਚੋਣਵੀਆਂ ਕਹਾਣੀਆਂ ਦੇ ਅੱਠ ਸੰਗ੍ਰਹਿ ਪਹਿਲਾਂ ਦੱਸੀ ਵਿਧੀ ਅਨੁਸਾਰ ਕਹਾਣੀਆਂ ਦੀ ਮੰਗ ਕੀਤੀ ਗਈ, ਜੱਜਮੈˆਟ ਕਰਵਾ ਕੇ ਸਬੰਧਤ ਕਹਾਣੀਆਂ ਵਿੱਚੋਂ ਚੋਣਵਾਂ ਕਹਾਣੀ ਸੰਗ੍ਰਹਿ ਛਾਪਿਆ ਗਿਆ। ਸੰਪਾਦਨ ਕੀਤੀਆਂ ਗਈਆਂ ਅੱਠ ਪੁਸਤਕਾਂ ਇਨ੍ਹਾਂ ਮੁਕਾਬਲਿਆਂ ਦੀ ਦੇਣ ਹਨ। ਇਨ੍ਹਾਂ ਅੱਠ ਕਹਾਣੀ ਮੁਕਾਬਲਿਆਂ ਵਿੱਚ 690 ਕਹਾਣੀਆਂ ਪ੍ਰਾਪਤ ਹੋਈਆਂ।ਇਨ੍ਹਾਂ ਪੁਸਤਕਾਂ ਦੀਆਂ 500 ਕਾਪੀਆਂ ਛਾਪੀਆਂ ਜਾਂਦੀਆਂ ਰਹੀਆਂ ਅਤੇ ਲਗਭਗ 400 ਕਾਪੀਆਂ ਵਾਰਸ਼ਿਕ ਸਮਾਰੋਹ ਵਿੱਚ ਫਰੀ ਵੰਡੀਆਂ ਜਾਂਦੀਆਂ ਰਹੀਆਂ। ਪਹਿਲੇ, ਦੂਜੇ ਤੇ ਤੀਜੇ ਨੰਬਰ ਤੇ ਆਏ (ਇਸ ਵੇਲੇ) 1500/-, 1000/- ਤੇ 500/- ਕ੍ਰਮਵਾਰ ਅਤੇ ਬਾਕੀ ਕਹਾਣੀਕਾਰਾਂ ਨੂੰ ਜਿੰਨਾਂ ਦੀ ਕਹਾਣੀ ਪੁਸਤਕ ਵਿੱਚ ਸ਼ਾਮਿਲ ਕੀਤੀ ਗਈ ਹੈ, ਹਰੇਕ ਨੂੰ 100 ਰੁਪੈ ਦਾ ਇਨਾਮ, ਮੋਮੈਂਟੋ ਅਤੇ ਹਰੇਕ ਨੂੰ ਸਬੰਧਤ ਪੁਸਤਕ ਦੀਆਂ ਪੰਜ-ਪੰਜ ਕਾਪੀਆਂ ਸਨਮਾਨ ਵੱਜੋˆ ਦਿੱਤੀਆਂ ਜਾਂਦੀਆਂ ਰਹੀਆਂ। ਜੱਜ ਸਾਹਿਬਾਨ ਨੂੰ ਮੋਮੈˆਟੋ ਤੇ ਦੋ-ਦੋ ਕਾਪੀਆਂ, ਮੁੱਖ ਮਹਿਮਾਨ, ਸਤਿਕਾਰਤ ਮਹਿਮਾਨ ਅਤੇ ਪ੍ਰਤਿਸ਼ਠਤ ਵਿਅਕਤੀਆਂ ਨੂੰ ਮੋਮੈਂਟੋ ਤੇ ਦੋ-ਦੋ ਕਾਪੀਆਂ ਭੇਟ ਕੀਤੀਆਂ ਜਾਂਦੀਆਂ ਰਹੀਆਂ। ਪੁਸਤਕਾਂ ਅਖ਼ਬਾਰਾਂ ਵਿੱਚ ਰੀਵਿਯੂ ਲਈ ਭੇਜੀਆਂ ਜਾਂਦੀਆਂ ਰਹੀਆਂ ਅਤੇ ਉਹਨਾਂ ਦੇ ਰੀਵਿਯੂ ਛੱਪਦੇ ਵੀ ਰਹੇ। ਇਕੱਤਰਤ ਕਹਾਣੀਕਾਰਾਂ ਨੂੰ ਆਉਣ-ਜਾਣ ਦਾ ਬੱਸ ਦਾ ਕਿਰਾਇਆ ਦਿੱਤਾ ਜਾਂਦਾ ਰਿਹਾ ਤੇ ਉਪਰੰਤ ਸਮਾਰੋਹ ਦੀ ਸਮਾਪਤੀ ਉੱਪਰ ਸਾਰੇ ਹਾਜ਼ਰ, ਹਾਜ਼ਰੀਨ ਨੂੰ ਪ੍ਰੀਤੀ ਭੋਜ ਵੀ ਦਿੱਤਾ ਜਾਂਦਾ ਰਿਹਾ। ਇਸ ਤਰ੍ਹਾਂ ਹਰੇਕ ਸਾਲ ਲਗਭਗ 30 ਤੋਂ 40 ਹਜ਼ਾਰ ਖਰਚਾ ਆਉਂਦਾ ਰਿਹਾ।

.

11. ਜ਼ਿੰਮੇਵਾਰੀਆਂ :-

(ੳ) ਜ਼ਿਲ੍ਹਾ ਪਟਿਆਲਾ ਵੀਕਲੀ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ।

(ਅ) ਸੰਨ 1958 ਤੋˆ 1995 ਤੱਕ ਗਿਆਨੀ ਕਾਲਜ ਐਸੋਸੀਏਸ਼ਨ (ਰਜਿ:) ਪੰਜਾਬ ਦੇ ਪ੍ਰਧਾਨ ਰਹੇ।

(ੲ) ਪੈਪਸੂ-ਪੰਜਾਬ ਕਲਚਰਲ ਸੁਸਾਇਟੀ ਦੇ ਜਨਰਲ ਸਕੱਤਰ (1997 ਤੱਕ)।

(ਸ) ਪੰਜਾਬ ਲਿਖਾਰੀ ਸਭਾ ਦੇ ਪ੍ਰਧਾਨ (1975 ਤੋˆ 1985 ਤੱਕ)।

(ਹ) ਸਿਟੀਜ਼ਨ ਵੈਲਫੇਅਰ ਕੌਂਸਲ ਦੇ ਪ੍ਰੈਸ ਸਕੱਤਰ।

(ਕ) ਸੰਚਾਲਕ, ‘‘ਸਰਬ ਭਾਰਤੀ ਪਹੁ ਫੁੱਟੀ ਕਹਾਣੀ ਮੁਕਾਬਲਾ’’ 1989 ਤੋˆ 2005, ਹੁਣ ਤੱਕ ਅੱਠਵਾਂ ਮੁਕਾਬਲਾ ਪਿਛਲੇ ਸਾਲ ਹੋਇਆ ਹੈ।

(ਖ) ਜੁਲਾਈ, 1999 ਤੋˆ ਹੁਣ ਤੱਕ ਪੰਜਾਬੀ ਸਾਹਿਤ ਸਭਾ (ਰਜਿ:) ਪਟਿਆਲਾ ਦੇ ਪ੍ਰਧਾਨ ਚਲੇ ਆ ਰਹੇ ਹਨ। ਇਸ ਦੌਰਾਨ ਪੰਜਾਬੀ ਸਾਹਿਤ ਸਭਾ, (ਰਜਿ:) ਪਟਿਆਲਾ ਵੱਲੋਂ ਵੱਡੇ ਪੱਧਰ ਤੇ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਅਤੇ ਢੁਡਿਆਲ ਖਾਲਸਾ ਸੀ: ਸੈਕੰਡਰੀ ਸਕੂਲ ਵਿੱਚ ਲਗਾਤਾਰ ਸੱਤ ਸਾਲਾਂ ਤੋਂ ਮਾਸਕ ਮੀਟਿੰਗ ਨਿਰੰਤਰ ਆਯੋਜਿਤ ਕੀਤੀਆਂ ਜਾਂਦੀਆਂ ਰਹੀਆਂ ਹਨ। ਇਨ੍ਹਾਂ ਮੀਟਿੰਗਾਂ ਵਿੱਚ ਪੰਜਾਬ ਭਰ ਦੇ ਸਾਹਿਤਕਾਰਾਂ, ਕਵੀਆਂ, ਨਾਵਲਕਾਰਾਂ, ਕਹਾਣੀਕਾਰਾਂ ਤੇ ਮਿੰਨੀ ਕਹਾਣੀਕਾਰਾਂ, ਜੀਵਨੀ ਲੇਖਕਾਂ ਤੇ ਪ੍ਰਵਾਸੀ ਸਾਹਿਤਕਾਰਾਂ ਦੇ ਰੂ-ਬ-ਰੂ, ਪੁਸਤਕ ਰੀਲੀਜ਼ ਸਮਾਰੋਹ, ਯਾਦਗਾਰੀ ਸਮਾਗਮ ਪ੍ਰਤਿਸ਼ਟਿਤ ਵਿਅਕਤੀ ਦੀ ਪ੍ਰਧਾਨਗੀ ਤੇ ਵਿਸ਼ੇਸ਼ ਮਹਿਮਾਨੀ ਵਿੱਚ ਕਰਵਾਏ ਜਾਂਦੇ ਚਲੇ ਆ ਰਹੇ ਹਨ। ਪੰਜਾਬੀ ਕਹਾਣੀ ਦਰਬਾਰ ਵਿੱਚ ਬਚਿੰਤ ਕੌਰ ਤੇ ਚੰਦਨ ਨੇਗੀ ਨੂੰ, ਕਹਾਣੀਕਾਰ ਜਸਵੰਤ ਸਿੰਘ ਵਿਰਦੀ ਦਾ ਸਨਮਾਨ, ਰਣਬੀਰ ਸਿੰਘ ਨਿਊਯਾਰਕ ਤੇ ਪ੍ਰੇਮ ਗੋਰਖੀ ਦਾ ਰੂ-ਬ-ਰੂ ਤੇ ਸਨਮਾਨ, ਪ੍ਰੋ: ਕਿਰਪਾਲ ਸਿੰਘ ਕਸੇਲ ਦੀ ਸਵੈ-ਜੀਵਨੀ ‘‘ਪੌਣੀ ਸਦੀ ਦਾ ਸਫ਼ਰ’’, ਪ੍ਰਿੰ: ਮੋਹਨ ਸਿੰਘ ਪ੍ਰੇਮ ਦੇ ਦੇਸ਼ ਭਗਤੀ ਦੇ ਨਾਵਲ ‘‘ਦਿਲ ਟੋਟੇ ਟੋਟੇ’’, ਡਾ: ਅਵਤਾਰ ਸਿੰਘ ਦੀ ‘‘ਗੁਰੂ ਗ੍ਰੰਥ ਸਾਹਿਬ ਦਾ ਸਮਾਜ ਪੱਖੀ ਵਿਸ਼ਲੇਸ਼ਣ’’, ਡਾ: ਕੁਲਵੰਤ ਕੌਰ ਦੀ ਪੁਸਤਕ ‘‘ ਗੁਰੂ ਅੰਗਦ- ਅੰਗ ਤੇ’’, ਪ੍ਰਵਾਸੀ ਪ੍ਰਕਾਸ਼ ਸਿੰਘ ਆਜ਼ਾਦ ਦਾ ‘‘ਪਿਘਲਦਾ ਲਾਵਾ’’, ਚੰਦਨ ਨੇਗੀ ਦੇ ਨਾਵਲ ‘‘ਕਾਨਿਮ ਕਾਮਿਨੀ’’, ਡਾ: ਕਰਤਾਰ ਸਿੰਘ ਸੂਰੀ ਦੀ ‘‘ਅਮਿੱਟ-ਯਾਦਾਂ’’, ਆਦਿ ਉਤੇ ਗੋਸ਼ਟੀਆਂ ਤੇ ਰੀਲੀਜ਼ ਸਮਾਰੋਹ ਅਤੇ ਯਾਦਗਾਰੀ ਸਾਵਨ ਕਵੀ ਦਰਬਾਰ, ਬਸੰਤ ਕਵੀ ਦਰਬਾਰ ਹਰ ਸਾਲ ਆਯੋਜਿਤ ਕੀਤੇ ਜਾਂਦੇ ਰਹੇ। ਅੱਠਵੀਂ ਸਰਬ ਭਾਰਤੀ ਪਹੁ ਫੁੱਟੀ ਕਹਾਣੀ ਮੁਕਾਬਲੇ ਦਾ ਇਨਾਮੀ ਵੰਡ ਵਾਰਸ਼ਿਕ ਸਮਾਰੋਹ ਭਾਸ਼ਾ ਵਿਭਾਗ ਵਿੱਚ ਹੋਇਆ ਜਿਸ ਵਿੱਚ 115 ਆਈਆਂ ਕਹਾਣੀਆਂ ਵਿੱਚੋˆ 17 ਚੋਣਵੀਂਆਂ ਕਹਾਣੀਆਂ ਦੀ ‘‘ਹੀਰ ਮੋਤੀ’’ ਪੁਸਤਕ ਰੀਲੀਜ਼ ਕੀਤੀ ਗਈ। ਗਜ਼ਲ ਦੇ ਤਕਨੀਕ ਤੇ 01-05-2005 ਨੂੰ ਸ: ਤਰਸੇਮ ‘‘ਗਜ਼ਲ ਬਨਾਮ ਨਜ਼ਮ’’ ਪੇਪਰ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਪੜ੍ਹਿਆ। ਸਾਵਣ ਕਵੀ ਦਰਬਾਰ, ਡਾ: ਰਾਜਵੰਤ ਕੌਰ ਪੰਜਾਬੀ ਦੀ ਪੁਸਤਕ ‘‘ਵਿਆਹ ਦੇ ਲੋਕ ਗੀਤ - ਵਿਭਿੰਨ ਪਰਿਪੇਖ’’ ਉਪਰ ਗੋਸ਼ਟੀ, ਡਾ: ਹਰਜਿੰਦਰਪਾਲ ਸਿੰਘ ਦਾ ਰੂ-ਬ-ਰੂ, ਪ੍ਰਸਿੱਧ ਗਜ਼ਲ ਤੇ ਗੀਤਕਾਰ ਸ: ਬਲਬੀਰ ਸਿੰਘ ਸੈਣੀ ਦਾ ਰੂ-ਬ-ਰੂ; ਭਾਸ਼ਾ ਵਿਭਾਗ ਵਿੱਚ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ‘‘ਰਾਜਿੰਦਰ ਕੌਰ ਵੰਤਾ ਯਾਦਗਾਰੀ ਐਵਾਰਡ’’ ਸ੍ਰੀ ਸਤਵੰਤ ਕੈਂਥ ਨੂੰ ਪ੍ਰਦਾਨ। ‘‘ਮਿੱਟੀ ਦਾ ਰੰਗ’’ ਨਰਿੰਦਰ ਕੌਰ ਰਚਿਤ ‘‘ਪੁਸਤਕ ਦਾ ਰੀਲੀਜ਼ ਸਮਾਰੋਹ; ਸ਼ਾਨਦਾਰ ਸਾਵਣ ਕਵੀ ਦਰਬਾਰ’’। ਸ੍ਰੀ ਮੋਹਨ ਸ਼ਰਮਾ ਨੂੰ ਛੇਵਾਂ ‘‘ਮਾਨ ਕੌਰ ਯਾਦਗਾਰੀ ਪੁਰਸਕਾਰ’’ ਦਿੱਤਾ ਗਿਆ। ਪ੍ਰਵਾਸੀ ਗਲਪਕਾਰ ਸ੍ਰੀ ਬਲਬੀਰ ਸਿੰਘ ਮੋਮੀ ਦਾ ਰੂ-ਬ-ਰੂ ਕਰਵਾਇਆ ਗਿਆ। 03-12-2006 ਨੂੰ ਕੈਪਟਨ ਮਹਿੰਦਰ ਸਿੰਘ ਰਚਿਤ ‘‘ਹੱਡ ਬੀਤੀ - ਜੱਗ ਬੀਤੀ’’ ਉਪਰ ਗੋਸ਼ਟੀ ਤੇ ਮਾਸਿਕ ਸਮਾਰੋਹ ਕਰਵਾਇਆ ਗਿਆ।

.

12. ‘‘ਪੰਜਾਬ ਰਤਨ ਐਵਾਰਡ ਨਾਲ ਸਨਮਾਨਤ’’

ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ 06 ਨਵੰਬਰ, 2005 ਨੂੰ ਲੁਧਿਆਣੇ ਵਿੱਚ ‘‘ਸ਼ਹੀਦ ਮੈਮੋਰੀਅਲ ਸਰਵਿਸ ਸੁਸਾਇਟੀ ਲੁਧਿਆਣਾ ਅਤੇ ਸ: ਸਾਧੂ ਸਿੰਘ ਹਮਦਰਦ ਸਰਵਿਸ ਤੇ ਐਜੂਕੇਸ਼ਨਲ ਸੁਸਾਇਟੀ ਵੱਲੋਂ ਆਪਣੇ 39ਵੇਂ ਸਾਲਾਨਾ ਸਮਾਰੋਹ ਵਿੱਚ ‘‘ਪੰਜਾਬ ਰਤਨ’’ ਐਵਾਰਡ ਨਾਲ ਮੋਮੈਂਟੋ ਅਤੇ ਪ੍ਰਮਾਣ ਪੱਤਰ ਪ੍ਰਦਾਨ ਕਰਕੇ ਸਨਮਾਨਤ ਕੀਤਾ ਗਿਆ।

----0----